Talking to Children About Autism (Punjabi)

Reframing Autism Autistic Children Education... 1024 X 576px
ਔਟਿਜ਼ਮ ਬਾਰੇ ਬੱਚਿਆਂ ਨਾਲ ਗੱਲਬਾਤ ਕਰਨਾ

1. ਅੰਤਰਾਂ ਨੂੰ ਨਿਯਮਿਤ ਬਣਾਕੇ ਤਿਆਰੀ ਕਰੋ
ਅਸਲੀ ਸਮਾਵੇਸ਼ ਤਦੋਂ ਹੁੰਦਾ ਹੈ ਜਦੋਂ ਹਰ ਕਿਸੇ ਦੇ ਅੰਤਰਾਂ ਨੂੰ ਆਮ ਸਵੀਕਾਰ ਕੀਤਾ ਜਾਂਦਾ ਹੈ।

ਜਦੋਂ ਅਸੀਂ ਵੱਖ ਹੋਣ ਨੂੰ ‘ਆਮ’ ਮੰਨਦੇ ਹਾਂ, ਤਾਂ ਸਾਡੇ ਬੱਚਿਆਂ ਨੂੰ ਇਹ ਦੱਸਣ ਨੂੰ ਕਿ ਉਹ ਆਟਿਸਟਿਕ ਹਨ (ਜਾਂ, ਅਸਲ ਵਿੱਚ, ਉਨ੍ਹਾਂ ਦੇ ਭਰਾ-ਭੈਣਾਂ ਜਾਂ ਕਜ਼ਿਨ ਜਾਂ ਸਾਥੀਆਂ ਜਾਂ ਕਿਸੇ ਹੋਰ ਨੂੰ ਔਟਿਜ਼ਮ ਬਾਰੇ ਦੱਸਣ) ਨੂੰ ਸਿਰਫ ਮਾਨਵ ਪਰਿਸਥਿਤੀ ਦੀ ਕੁਦਰਤੀ ਭਿੰਨਤਾ ਦੇ ਭਾਗ ਦੇ ਤੌਰ ‘ਤੇ ਦਰਸਾਇਆ ਜਾ ਸਕਦਾ ਹੈ।

ਔਟਿਜ਼ਮ ਕਿਸੇ ਹੋਰ ਅੰਤਰ ਦੀ ਤਰ੍ਹਾਂ ਹੀ ਇੱਕ ਕੁਦਰਤੀ ਫਰਕ ਹੈ।

2. ਸਰੀਰਕ ਅੰਤਰਾਂ ਨੂੰ ਨਿਯਮਿਤ ਬਣਾਓ
ਇਹ ਵਿਖਾਕੇ ਸ਼ੁਰੂਆਤ ਕਰੋ ਕਿ ਸਰੀਰਕ ਅੰਤ ਆਮ ਗੱਲਬਾਤ ਹੈ।

ਇਸਤੋਂ ਪਹਿਲਾਂ ਕਿ ਤੁਹਾਡਾ ਬੱਚਾ ਦਿਮਾਗੀ ਅੰਤਰਾਂ ਬਾਰੇ ਸੁਣਨ ਲਈ ਤਿਆਰ ਹੋਵੇ, ਜੋ ਕਿ ਭਾਵਾਤਾਮਕ ਹੋ ਸਕਦੇ ਹਨ ਅਤੇ ਇਨ੍ਹਾਂ ਦੀ ਕਲਪਨਾ ਕਰਨੀ ਔਖੀ ਹੋ ਸਕਦੀ ਹੈ, ਉਨ੍ਹਾਂ ਨੂੰ ਸਰੀਰਕ ਅਸਮਰਥਾਵਾਂ ਸਮੇਤ ਸਰੀਰਕ ਅੰਤਰਾਂ ਉੱਤੇ ਧਿਆਨ ਦੇਣ, ਇਨ੍ਹਾਂ ਨੂੰ ਨਿਯਮਿਤ ਬਣਾਉਣ ਅਤੇ ਸਵੀਕਾਰ ਕਰਨ ਵਿੱਚ ਮਦਦ ਦੇ ਕੇ ਸ਼ੁਰੂਆਤ ਕਰੋ।

3. ਦਿਮਾਗੀ ਅੰਤਰਾਂ ਨੂੰ ਨਿਯਮਿਤ ਬਣਾਓ
ਹਰ ਦਿਮਾਗ ਵੱਖ–ਵੱਖ ਤਰੀਕੇ ਨਾਲ ਸੋਚਦਾ ਹੈ, ਮਤਲਬ ਕੱਢਦਾ ਹੈ, ਮਹਿਸੂਸ ਕਰਦਾ ਅਤੇ ਸੰਚਾਲਨ ਕਰਦਾ ਹੈ।

ਸਾਡੇ ਦਿਮਾਗੀ ਅੰਤਰਾਂ (ਸਾਡੀਆਂ ਦਿਲਚਸਪੀਆਂ, ਸਾਡੀ ਪਸੰਦ ਅਤੇ ਨਾਪਸੰਦ, ਸਾਡੇ ਕੁਦਰਤੀ ਝੁਕਾਅ, ਸਾਡੀਆਂ ਸੰਵੇਦਨਸ਼ੀਲ ਧਾਰਨਾਵਾਂ, ਸਾਡੀਆਂ ਸੰਚਾਰ ਪ੍ਰਾਥਮਿਕਤਾਵਾਂ) ਨੂੰ ਨਿਯਮਿਤ ਬਣਾਉਣਾ ਅਹਿਮ ਹੈ।

ਨਾਲ ਹੀ ਉਨ੍ਹਾਂ ਅੰਤਰਾਂ ਨੂੰ ਮਨੁੱਖਤਾ ਦੀ ਅਮੀਰੀ ਨਾਲ ਜੋੜਣਾ ਵੀ ਅਹਿਮ ਹੈ: ਸਾਨੂੰ ਆਪਣੇ ਕਲਾਕਾਰਾਂ ਅਤੇ ਆਰਕੀਟੈਕਟਾਂ, ਸਾਡੇ ਸੰਗੀਤਕਾਰਾਂ ਅਤੇ ਗਣਿਤ ਵਿਗਿਆਨੀਆਂ ਦੁਆਰਾ ਦੁਨੀਆ ਨੂੰ ਸ਼ਾਨਦਾਰ ਥਾਂ ਬਣਾਉਣ ਦੀ ਲੋੜ ਹੈ, ਜੋ ਇਹ ਵਰਤਮਾਨ ਵਿੱਚ ਹੈ।

ਫਰਕ ਹੋਣਾ ਸਿਰਫ ਆਮ ਗੱਲਬਾਤ ਹੀ ਨਹੀਂ ਹੈ; ਇਨ੍ਹਾਂ ਦਾ ਹੋਣਾ ਮਹਤਵਪੂਰਣ ਵੀ ਹੈ।

4. ਸਮਰਥਾਵਾਂ ਦਾ ਪਤਾ ਲਗਾਓ
ਹਰ ਵਿਅਕਤੀ ਦੀਆਂ ਸਮਰਥਾਵਾਂ ਅਤੇ ਕਾਬਲੀਅਤ ਹੁੰਦੀ ਹੈ, ਭਾਵੇਂ ਉਸਦੀ ਸਹਾਇਤਾ ਅਤੇ ਗੱਲਬਾਤ ਸਬੰਧੀ ਲੋੜਾਂ ਕੋਈ ਵੀ ਹੋਣ।

ਹਰ ਕਿਸੇ ਵਿੱਚ ਵੱਖ-ਵੱਖ ਸਮਰਥਾਵਾਂ ਅਤੇ ਕਾਬਲੀਅਤ ਹੁੰਦੀ ਹੈ।

ਆਪਣੀਆਂ, ਆਪਣੇ ਪਰਿਵਾਰ ਦੀਆਂ ਅਤੇ ਆਪਣੇ ਬੱਚੇ ਦੀਆਂ ਖਾਸੀਆਂ ਸਮਰਥਾਵਾਂ ਦਾ ਪਤਾ ਲਗਾਓ।

ਉਹ ਕਿਹੜੇ ਕੰਮ ਵਧੀਆ ਕਰਦੇ ਹਨ?

ਉਹ ਕਿਹੜੇ ਕੰਮਾਂ ਵਿੱਚ ਕਾਮਯਾਬ ਅਤੇ ਸਫਲ ਰਹਿੰਦੇ ਹਨ?

ਸਮਰਥਾਵਾਂ ਦੀ ਪਛਾਣ ਕਰਨ, ਉਨ੍ਹਾਂ ਨੂੰ ਨਾਮ ਦੇਣ ਅਤੇ ਇਨ੍ਹਾਂ ਦੀ ਵਰਤੋਂ ਕਰਨ ਨਾਲ ਤਣਾਅ ਲਈ ਸਕਾਰਾਤਮਕ ਰੋਕ ਦਾ ਨਿਮਰਾਣ ਹੁੰਦਾ ਹੈ ਅਤੇ ਇਸਨਾਲ ਪ੍ਰਤੀਰੋਧ-ਸਮਰਥਾ ਦੀ ਉਸਾਰੀ ਹੁੰਦੀ ਹੈ।

5. ਚੁਣੌਤੀਆਂ ਦਾ ਪਤਾ ਲਗਾਓ
ਹਰ ਵਿਅਕਤੀ, ਭਾਵੇਂ ਉਹ ਕਿੰਨਾ ਵੀ ਸਮਰਥ ਕਿਉਂ ਨਾ ਹੋਵੇ, ਉਸਨੂੰ ਕੁੱਝ ਚੁਣੌਤੀਆਂ ਹੁੰਦੀਆਂ ਹਨ ਅਤੇ ਕੁੱਝ ਅਜਿਹੇ ਖੇਤਰ ਹੁੰਦੇ ਹਨ ਜਿਸ ਵਿੱਚ ਉਸਨੂੰ ਵਧੇਰੀ ਮਦਦ ਦੀ ਲੋੜ ਹੁੰਦੀ ਹੈ।

ਚੁਣੌਤੀਆਂ ਬਾਰੇ ਚਰਚਾ ਕਰਨ ਦੇ ਢੰਗ ਦਾ ਇੱਕ ਤਰੀਕਾ ਆਪਣੀਆਂ ਗਲਤੀਆਂ ਨੂੰ ਮੰਨਣਾ ਹੈ, ਜਦੋਂ ਗਲਤੀ ਹੋਵੇ ਤਾਂ ਮੁਆਫੀ ਮੰਗਣਾ ਹੈ, ਇਹ ਮੰਨਣਾ ਹੈ ਕਿ ਤੁਸੀਂ ਗਲਤੀਆਂ ਕਰ ਸਕਦੇ ਹੋ ਅਤੇ ਜਿਵੇਂ-ਜਿਵੇਂ ਤੁਹਾਡੀਆਂ ਚੁਣੌਤੀਆਂ ਸਾਮ੍ਹਣੇ ਆਉਣ, ਉਨ੍ਹਾਂ ਨੂੰ ਸਾਫ-ਸਾਫ ਦੱਸਣਾ ਹੈ।

ਫਿਰ ਤੁਸੀਂ ਆਪਣੇ ਬੱਚੇ ਦਾ ਸਮਰਥਨ ਕਰ ਸਕਦੇ ਹੋ ਕਿ ਉਹ ਆਪਣੇ ਆਪ ਇਹ ਕਰ ਸਕੇ।

ਚੁਣੌਤੀਆਂ ਤੁਹਾਡੇ ਬੱਚੇ ਦੀ ਪਛਾਣ ਲਈ ਉਨ੍ਹਾਂ ਦੀ ਸਮਰਥਾਵਾਂ ਸਮਾਨ ਹੀ ਬੁਨਿਯਾਦੀ ਹਨ।

6. ‘ਔਟਿਜ਼ਮ ਸਬੰਦੀ ਗੱਲਬਾਤ’
ਔਟਿਜ਼ਮ ਤਾਂ ਸਿਰਫ ਕਿਸੇ ਵਿਅਕਤੀ ਦੀਆਂ ਸਮਰਥਾਵਾਂ, ਚੁਣੌਤੀਆਂ ਅਤੇ ਦਿਮਾਗੀ ਅੰਤਰਾਂ ਦੇ ਖਾਸ ਸਮੂਹ ਦਾ ਵੇਰਵਾ ਦੇਣ ਵਾਲਾ ਇੱਕ ਸ਼ਬਦ ਹੈ।

ਹਰ ਕੋਈ ਸਰੀਰਕ ਤੌਰ ‘ਤੇ ਵੱਖ ਹੈ, ਹਰ ਕੋਈ ਨਿਉਰੋਲੋਜਿਕਲ ਤੌਰ ‘ਤੇ ਵੱਖ ਹੈ, ਹਰ ਕਿਸੇ ਦੀਆਂ ਵੱਖ-ਵੱਖ ਸਮਰਥਾਵਾਂ ਹਨ, ਅਤੇ ਹਰ ਕਿਸੇ ਦੀਆਂ ਵੱਖ-ਵੱਖ ਚੁਣੌਤੀਆਂ ਹਨ।

ਪਰ… ਤੁਹਾਡੇ ਬੱਚੇ ਦੇ ਸਮਾਨ ਸਮਰਥਾਵਾਂ ਅਤੇ ਚੁਣੋਤੀਆਂ ਅਤੇ ਦਿਮਾਗੀ ਅੰਤਰਾਂ ਵਾਲੇ ਹੋਰ ਲੋਕ ਵੀ ਹਨ।

ਤੁਹਾਡੇ ਬੱਚੇ ਦੇ ‘ਸਮਾਨ ਰੂਪ ਨਾਲ ਵੱਖ’ ਦਿਮਾਗ ਵਾਲੇ ਸਾਰੇ ਲੋਕ ਆਟਿਸਟਿਕ ਹਨ। ਆਟਿਸਟਿਕ ਭਾਈਚਾਰਾ ‘ਨਿਉਰੋਕਿਨਡ੍ਰੇਡ’ ਦਾ ਇੱਕ ਨਵਾਂ ਪਰਿਵਾਰ ਹੈ, ਜਿਸ ਨਾਲ ਤੁਹਾਡਾ ਬੱਚਾ ਸਬੰਧਤ ਹੈ।

Share:

  • facebook
  • twitter
  • linkedin

Related resources

View all
Flag Group

Always was, always will be Aboriginal land.

The Reframing Autism team would like to acknowledge the Traditional Owners of the lands on which we have the privilege to learn, work, and grow. Whilst we gather on many different parts of this Country, the RA team walk on the land of the Birpai, Awabakal, Wattamattagal, Whadjak, Amangu, Bunurong and Kaurna Yarta peoples.

We are committed to honouring the rich culture of the Aboriginal and Torres Strait Islander peoples of this Country, and the diversity and learning opportunities with which they provide us. We extend our gratitude and respect to all Aboriginal and Torres Strait Islander peoples, and to all Elders past, present, and emerging, for their wisdom, their resilience, and for helping this Country to heal.

Join us on the journey to reframe how society understands Autism